Skip to main content

shooder to khalsa

ਫਿਲਮ ਡਾਇਰੈਕਟਰ ਬਾਵਾ ਕਮਲ ਵੱਲੋਂ ਬਣਾਈ ਗਈ ਫ਼ਿਲਮ 'ਸ਼ੂਦਰ ਟੂ ਖਾਲਸਾ' ਉੱਤੇ ਸੈਂਸਰ ਬੋਰਡ ਵੱਲੋਂ ਨੇ ਪਾਬੰਦੀ ਲਾ ਦਿੱਤੀ ਹੈ।
ਫ਼ਿਲਮ ਭਾਰਤ ਵਿਚ ਪੁਰਾਤਨ ਜਾਤ-ਪਾਤ ਤੇ ਛੂਤ-ਅਛੂਤ ਦੇ ਵਰਤਾਰੇ 'ਤੇ ਆਧਾਰਿਤ ਹੈ। ਫਿਲਮਕਾਰ ਦਾ ਦਾਅਵਾ ਹੈ ਕਿ ਇਹ ਫ਼ਿਲਮ ਭਾਰਤ ਦੇ 5000 ਸਾਲ ਪੁਰਾਣੇ ਇਤਿਹਾਸ 'ਤੇ ਆਧਾਰਿਤ ਹੈ।
ਜਦਕਿ ਸੈਂਸਰ ਬੋਰਡ ਮੁਤਾਬਕ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਦੰਗੇ ਭੜਕ ਸਕਦੇ ਹਨ ਅਤੇ ਸੰਪ੍ਰਦਾਇਕ ਸੰਦਭਾਵਨਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਕੀ ਹੈ ਫ਼ਿਲਮ ਦਾ ਕੰਸੈਪਟ

ਫ਼ਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਹਰਪ੍ਰੀਤ ਸਿੰਘ ਜਮਾਲਪੁਰ ਕਹਿੰਦੇ ਹਨ,''ਇਹ ਫ਼ਿਲਮ ਭਾਰਤ ਦੇਸ ਦੇ ਮੂਲ ਬਸ਼ਿੰਦਿਆਂ 'ਤੇ ਆਧਾਰਿਤ ਹੈ। ਸਿੰਧੂ ਘਾਟੀ ਦੀ ਸੱਭਿਅਤਾ ਵੇਲੇ ਆਰੀਆ ਬ੍ਰਾਹਮਣਾ ਵੱਲੋਂ ਇਨ੍ਹਾਂ ਲੋਕਾਂ 'ਤੇ ਹਮਲਾ ਕੀਤਾ ਗਿਆ ਸੀ।''
ਜਮਾਲਪੁਰ ਦਾ ਦਾਅਵਾ ਹੈ, ''ਅੱਜ ਤੋਂ 5000 ਸਾਲ ਪਹਿਲਾਂ ਆਰੀਆ ਬ੍ਰਾਹਮਣਾ ਨੇ ਮੂਲ ਨਿਵਾਸੀਆਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਹੱਕ ਖੋਹ ਲਏ ਸੀ, ਜਿਸ ਤੋਂ ਬਾਅਦ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਦਿਵਸ ਦੀ ਸਾਜਨਾ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਲੋਕਾਂ ਨੂੰ ਉਹ ਹੱਕ ਵਾਪਿਸ ਦੁਆਏ।''
ਉਹ ਕਹਿੰਦੇ ਹਨ,''ਆਰੀਆ ਬ੍ਰਾਹਮਣਾ ਨੇ ਸਾਨੂੰ ਗੁਲਾਮ ਬਣਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ, ਸਿੰਘ , ਕੌਰ ਤੇ ਖਾਲਸੇ ਦੀ ਪਛਾਣ ਦਿੱਤੀ, ਜਿਹੜੇ ਆਜ਼ਾਦੀ ਦੇ ਪ੍ਰਤੀਕ ਹਨ।''
ਇਹ ਵੀ ਪੜ੍ਹੋ:
ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿੱਚ ਜਿੰਨੀਆਂ ਵੀ ਜੰਗਾਂ ਹੋਈਆ ਹਨ, ਜਿਹੜੀਆਂ ਗੁਰੂ ਗੋਬਿੰਦ ਸਿੰਘ ਜਾਂ ਬੰਦਾ ਸਿੰਘ ਬਹਾਦਰ ਨੇ ਲੜੀਆ ਹਨ ਉਨ੍ਹਾਂ ਵਿੱਚ 99 ਫ਼ੀਸਦ ਕੁਰਬਾਨੀਆਂ ਵੀ ਇਨ੍ਹਾਂ ਸ਼ੂਦਰਾ ਨੇ ਹੀ ਦਿੱਤੀਆਂ ਸਨ। ਇਹ ਸਭ ਅਸੀਂ ਇਸ ਫਿਲਮ ਰਾਹੀਂ ਫਿਲਮਾਉਣ ਰਾਹੀਂ ਕੋਸ਼ਿਸ਼ ਕੀਤੀ ਹੈ।''

ਸੈਂਸਰ ਬੋਰਡ ਨੇ ਕਿਉਂ ਨਹੀਂ ਦਿੱਤਾ ਸਰਟੀਫਿਕੇਟ

ਪਿਛਲੇ ਦੋ ਸਾਲ ਤੋਂ ਇਸ ਫ਼ਿਲਮ 'ਤੇ ਕੰਮ ਚੱਲ ਰਿਹਾ ਹੈ ਪਰ ਫ਼ਿਲਮ 8 ਮਹੀਨੇ ਪਹਿਲਾਂ ਹੀ ਫ਼ਿਲਮ ਬਣ ਕੇ ਤਿਆਰ ਹੋਈ ਹੈ।
'ਸ਼ੂਦਰ ਟੂ ਖਾਲਸਾ' ਫ਼ਿਲਮImage copyrightHARPREET SINGH JAMALPUR
ਸੈਂਸਰ ਬੋਰਡ ਦੇ ਰਿਜਨਲ ਅਧਿਕਾਰੀ ਤੁਸ਼ਾਰ ਕਰਮਾਕਰ ਦੇ ਦਸਤਖ਼ਤ ਹੇਠ ਜਾਰੀ ਚਿੱਠੀ ਵਿੱਚ ''ਮੂਲ ਨਿਵਾਸੀ ਸ਼ੂਦਰ ਟੂ ਖਾਲਸਾ ਫ਼ਿਲਮ ਦੇ ਨਿਰਮਾਤਾਵਾਂ ਨੂੰ ਲਿਖੇ ਪੱਤਰ ਵਿੱਚ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਗਿਆ ਹੈ।''
ਇਸ ਚਿੱਠੀ ਵਿੱਚ ਕਿਹਾ ਗਿਆ ''ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਸਰਬਸੰਮਤੀ ਨਾਲ ਮਹਿਸੂਸ ਕਰਦੀ ਹੈ ਕਿ ਫ਼ਿਲਮ ਵਿੱਚ ਪ੍ਰਮੁੱਖ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਗੁੰਮਰਾਹਕੁਨ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।''
ਬੋਰਡ ਨੇ ਅੱਗੇ ਲਿਖਿਆ ਹੈ ਕਿ ''ਇਸ ਫ਼ਿਲਮ ਵਿੱਚ ਦਿੱਤੇ ਗਏ ਬਹੁਤ ਸਾਰੇ ਹਵਾਲਿਆਂ ਦੀ ਪੇਸ਼ਕਾਰੀ ਨਾਲ ਸਮਾਜ ਦੀ ਸੰਪਰਦਾਇਕ ਸਦਭਾਵਨਾ ਅਤੇ ਕੌਮੀ ਅਖੰਡਤਾ ਵਿਗੜ ਸਕਦੀ ਹੈ।''
ਇਹ ਵੀ ਪੜ੍ਹੋ:
ਹਾਲਾਂਕਿ ਹਰਪ੍ਰੀਤ ਸਿੰਘ ਜਮਾਲਪੁਰ ਇਸ ਸਭ ਤੋਂ ਇਨਕਾਰ ਕਰਦੇ ਹਨ ਉਹ ਕਹਿੰਦੇ ਹਨ,''ਸੱਚਾਈ ਇਹ ਹੈ ਕਿ ਅਸੀਂ ਸਿਰਫ਼ ਅੰਧ ਵਿਸ਼ਵਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ ਵਿੱਚ ਭੇਦਭਾਵ ਅਤੇ ਘੱਟ ਗਿਣਤੀਆਂ 'ਤੇ ਹਮਲੇ ਹੋ ਰਹੇ ਹਨ , ਉਸ ਸੋਚ ਨੂੰ ਜੱਗਜਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।''

ਕਾਨੂੰਨੀ ਪ੍ਰਕਿਰਿਆ ਜਾਰੀ

ਉਹ ਕਹਿੰਦੇ ਹਨ,''ਸੈਂਸਰ ਬੋਰਡ ਦੀਆਂ ਦੋ ਕਮੇਟੀਆਂ ਹੁੰਦੀਆਂ ਹਨ। ਅਗਜ਼ੈਕਟਿਵ ਕਮੇਟੀ ਅਤੇ ਅਗਜ਼ੈਕਟਿਵ ਰੀਵਿਊ ਕਮੇਟੀ। ਅਗਜ਼ੈਕਟਿਵ ਕਮੇਟੀ ਨੇ ਪਹਿਲਾਂ ਫਿਲਮ ਦੇਖ ਕੇ ਕਿਹਾ ਕਿ ਅਸੀਂ ਇਸ ਨੂੰ ਸਰਟੀਫਾਈ ਨਹੀਂ ਕਰ ਸਕਦੇ, ਇਸ ਨੂੰ ਰਿਵੀਊ ਕਮੇਟੀ ਦੇਖੇਗੀ।''
'ਸ਼ੂਦਰ ਟੂ ਖਾਲਸਾ' ਫ਼ਿਲਮImage copyrightHARPREET SINGH JAMALPUR
''ਦੋ ਮਹੀਨੇ ਬਾਅਦ ਰਿਵੀਊ ਕਮੇਟੀ ਨੇ ਦੇਖਿਆ ਜਿਸ ਵਿੱਚ 15 ਮੈਂਬਰ ਸਨ, ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਕਿ ਫ਼ਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ, ਇੱਥੋਂ ਤੱਕ ਕਿ ਸਾਨੂੰ ਸੀਨ ਕੱਟਣ ਲਈ ਵੀ ਨਹੀਂ ਕਿਹਾ ਗਿਆ।''
ਇਸ ਸਬੰਧੀ ਫ਼ਿਲਮਕਾਰ ਵੱਲੋਂ ਐਫਸੀਏਟੀ (ਫ਼ਿਲਮ ਸਰਟੀਫਿਕੇਸ਼ਨ ਅਪੀਲੇਟ ਟ੍ਰਿਬਿਊਨਲ) ਵਿੱਚ ਅਰਜ਼ੀ ਦਾਖ਼ਲ ਕੀਤੀ ਗਈ ਹੈ।
ਉਨ੍ਹਾਂ ਮੁਤਾਬਕ ਜੇਕਰ ਐਫਸੀਏਟੀ ਵੀ ਫ਼ਿਲਮ ਨੂੰ ਮਨਜ਼ੂਰੀ ਨਹੀਂ ਦਿੰਦਾ ਤਾਂ ਉਹ ਹਾਈਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਨਗੇ।

Comments

Popular posts from this blog

ਗੁਰੂ ਰਵਿਦਾਸ ਜੀ ਨੇ ਗੁਰਮੁਖੀ ਅੱਖਰ ਬਣਾਏ। ਇਹ ਪੋਸਟ ਤੁਹਾਨੂੰ ਪੰਜਾਬੀ ਵਿਚ, ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਦੀ ਹੈ।

ਗੁਰੂ ਰਵੀਦਾਸ ਜੀ ਨੇ ਪੰਜਾਬੀ (ਗੁਰਮੁਖੀ) ਦੇ ਅੱਖਰ ਬਣਾਏ ਇਹ ਪੋਸਟ ਤੁਹਾਨੂੰ ਪੰਜਾਬੀ ਵਿਚ, ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਦੀ ਹੈ (Punjabi (gurmukhi) script was made up by guru ravidass Ji maharaj ). ਜਿਸ ਭਾਈਚਾਰੇ ਵਿਚ ਗੁਰੂ ਜੀ ਦਾ ਜਨਮ ਹੋਇਆ, ਉਹ ਭੇਦਭਾਵ, ਛੂਤ-ਛਾਤ, ਗਰੀਬੀ ਅਤੇ ਅਗਿਆਨਤਾ ਦੇ ਬੰਧਨ ਵਿਚ ਸੀ। ਉਨ੍ਹਾਂ ਨੇ ਸਮੁਦਾਏ ਦੇ ਪੂਰੇ ਖੇਤਰ ਨੂੰ ਬਦਲਣ ਦੀ ਸ਼ਲਾਘਾ ਕੀਤੀ. ਉਹ ਪਹਿਲੇ ਵਿਦਿਅਕ ਪਹਿਲੂਆਂ  ਨੂੰ ਲੈਣਾ ਚਾਹੁੰਦੇ ਸੀ. ਭਾਵ: ਗੁਰੂ ਜੀ ਦਲਿਤ ਸਮਾਜ ਨੂੰ ਸਿੱਖਿਅਤ ਕਰਨਾ ਚਾਹੁੰਦੇ ਸਨ ਉਹਨਾ ਨੇ ਪ੍ਰਚਾਰ ਕੀਤਾ: "ਮਾਧੋ ਅਵਿਦਿਯਾ ਹਿਤ ਕੀਨ ਵਿਵੇਕ ਦੀਪ ਮਲੀਨ" ਹੇ ਰੱਬ! ਮਨੁੱਖ ਅਗਿਆਨਤਾ ਨੂੰ ਪਿਆਰ ਕਰਦਾ ਹੈ ਉਨ੍ਹਾਂ ਦੇ ਗਿਆਨ ਦੀ ਰੋਸ਼ਨੀ ਘੱਟ ਗਈ ਹੈ. ਸ਼ੂਦਰਾਂ  ਨੂੰ ਦੇਵਨਾਗਰੀ ਲਿਪੀ ਪੜ੍ਹਣ 'ਤੇ ਸਖਤ ਮਨਾਹੀ ਸੀ. ਉਹਨਾਂ ਦਿਆਂ ਅੱਖਾਂ ਕੱਢ  ਲਈਆਂ ਜਾਂਦਿਆ ਸੀ ਅਗਰ ਗਲਤੀ ਨਾਲ ਸ਼ੂਦਰਾਂ ਦਿ ਨਜ਼ਰ ਦੇਵਨਾਗਰੀ ਉਪਰ ਪੈਂਦੀ ਸੀ ਇਹ ਸਭ ਭਿਆਨਕ ਸੀ. ਅਗਿਆਨੀ ਲੋਕਾਂ ਨੂੰ ਬਚਾਉਣ ਲਈ, ਗੁਰੂ ਜੀ ਨੇ ਆਪਣੇ ਗੁਰਮੁਖੀ ਵਿਥਕਾਰ ਦੀ ਕਾਢ ਕੱਢੀ, ਜਿਸ ਵਿਚ 35 ਅੱਖਰ ਸ਼ਾਮਲ ਸਨ. "ਨਾਨਾ ਖ਼ਾਨ ਪੂਰਨ ਬੈੱਡ ਬਿਧਾ ਚੌਤੀਸ ਅਖਰ ਮਨੇ" ਐਪਿਕ ਕਵਿਤਾਵਾਂ, ਬ੍ਰਹਮਾ ਦੇ ਪੁਰਾਤਨ ਅਤੇ ਵੇਦ ਸਾਰੇ  ਚੌਤੀਸ ਅੱਖਰ ਵਿਚ ਲਿਖੇ ਹੋ

Read in hindi , punjabi and english. गुरू रविदास ने पैंतीस अक्षर बनाए । यह पोस्ट आपको पंजाबी भाषा के इतिहास के बारे में पूरी जानकारी हिंदी में देती है ।

गुरु रविदास जी ने पंजाबी ( गुरमुखी )  अक्षरों की रचना की यह पोस्ट आपको पंजाबी भाषा के इतिहास के बारे में पूरी जानकारी हिंदी में देती है (Punjabi akhar  was invented by guru ravidass Ji ) जिस समुदाय में गुरु रवीदास जी का जन्म हुआ वह भेदभाव, अस्पृश्यता, गरीबी और अज्ञानता के बंधनों में था। उन्होंने समुदाय के पूरे परिदृश्य को बदलने की सराहना की। वह पहले शैक्षणिक पहलू लेना चाहता था। अर्थात: गुरु जी दलित समाज को शिक्षा देना चाहते थे उन्होंने उपदेश दिया: "माधो अविध्या उत्सुक , विवेक गहरे नरक मारा" -हे भगवान! मनुष्य अज्ञानता से प्यार करता है। उनके ज्ञान का दीपक मंद हो गया है। दलितों को देवनागरी लिपि पढ़ने से सख्ती से प्रतिबंधित किया गया था। यहां तक ​​कि उनके द्वारा देवनागरी अक्षरों नजर पड़ने पर उनकी आँखे निकाल लि जाती थी। यह सब भयानक था। अज्ञानी लोगों को बचाने के लिए गुरु जी ने अपने स्वयं के गुरुमुखी अक्षांश का आविष्कार किया जिसमें 35 अक्षर शामिल थे। "नाना खियान पुराण बिस्तर बिध चौतीस अखर माने" महाकाव्य कविताओं, ब्रह्मा के पुराण और वीड सभ

Read in english . Guru ravidass ji composed punjabi alphabets. This blog give you complete knowledge about Punjabi language's history.

Who made gurumkhi script (Punjabi) This blog give you complete knowledge about Punjabi language's history Punjabi (gurmukhi) script was made up by guru ravidass Ji  The people group in which Guru Ji was born was in the shackles of segregation, untouchability, destitution and ignorance. He decided to change the whole situation of the community. He needed first to take up education level of shudras (untouchables).  He lectured:  "Madho avidhya hit keen vivek deep maleen" - O God!Man cherishes ignorance.The light of his insight has turned out to be diminish.  The untouchables were entirely denied from perusing Devnagri script. Even a look of the devnagri letters by them could mean harm of eyes and in that capacity blindness. It was all horrible. To spare the unmindful individuals Guru Ji developed his own particular Gurmukhi letters in order comprising of 35 letters.  Nana Khiaan puraan bed bidh (i) Chautees akhar manhi  - The epic sonnets, t